ਆਪ ਨੂੰ ਜਿਤਾਉਣ ਲਈ ਲੋਕਾਂ ਚ ਭਾਰੀ ਉਤਸ਼ਾਹ : ਮੰਤਰੀ ਹਰਦੀਪ ਸਿੰਘ ਮੁੰਡੀਆਂ
ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਸਿੰਘ ਔਲਖ) ਮਾਂਗਟ ਜੋਨ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਅੰਮ੍ਰਿਤ ਪਾਲ ਕੌਰ ਪੰਧੇਰ ਪਤਨੀ ਸਰਪੰਚ ਜਸਪ੍ਰੀਤ ਸਿੰਘ ਪੰਧੇਰ ਅਤੇ ਏਸੇ ਜੋਨ ਚ ਪੈਂਦੀਆਂ ਦਸਾਂ ਬਲਾਕ ਸੰਮਤੀਆਂ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਖੁਦ ਮੋਰਚਾ ਸੰਭਾਲਦਿਆਂ ਧੂੰਆਂ ਧਾਰ ਚੋਣ ਪ੍ਰਚਾਰ ਕਰਦਿਆਂ ਵਿਰੋਧੀਆਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ। ਮੰਤਰੀ ਮੁੰਡੀਆਂ ਨੇ ਇੱਕ ਤੋਂ ਬਾਅਦ ਦੂਜੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਝਾੜੂ ਦਾ ਬਟਨ ਦਬਾ ਕੇ ਬੀਬੀ ਪੰਧੇਰ ਸਮੇਤ ਸਾਰੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਸ੍ਰ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ ਅਤੇ ਦਿੱਤੀਆਂ ਹੋਈਆਂ ਸਾਰੀਆਂ ਗਰੰਟੀਆਂ ਲਾਗੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਹੀ ਗ੍ਰੰਟੀ ਲਾਗੂ ਹੋਣ ਤੋਂ ਬਚੀ ਹੈ ਉਹ ਵੀ ਅਪ੍ਰੈਲ ਮਹੀਨੇ ਵਿੱਚ ਲਾਗੂ ਕਰਕੇ ਪੰਜਾਬ ਦੀਆਂ ਧੀਆਂ ਭੈਣਾਂ ਤੇ ਮਾਵਾਂ ਨੂੰ 1000 ਦੀ ਜਗ੍ਹਾ 1100/1100 ਸੌ ਰੁਪਏ ਖਾਤਿਆਂ ਵਿੱਚ ਪਾਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਲੋਕ ਇੱਕਪਾਸੜ ਜਿੱਤ ਦਿਵਾਉਣਗੇ। ਜਸਪ੍ਰੀਤ ਸਿੰਘ ਪੰਧੇਰ ਨੇ ਕਿਹਾ ਕਿ ਜਿਸ ਪ੍ਰਕਾਰ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ ਸਾਨੂੰ ਭਰੋਸਾ ਹੈ ਕਿ ਅਸੀਂ ਇਤਿਹਾਸਿਕ ਲੀਡ ਨਾਲ ਜਿਲ੍ਹਾ ਪ੍ਰੀਸ਼ਦ ਸਮੇਤ ਸਾਰੀਆਂ ਬਲਾਕ ਸੰਮਤੀਆਂ ਜਿੱਤਾਂਗੇ। ਇਸ ਮੌਕੇ ਉਮੀਦਵਾਰ ਅੰਮ੍ਰਿਤਪਾਲ ਕੌਰ ਪੰਧੇਰ ਨੇ ਵੀ ਲੋਕਾਂ ਨੂੰ ਝਾੜੂ ਦੇ ਨਿਸ਼ਾਨ ਉੱਤੇ ਮੋਹਰਾਂ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਜੱਸਾ, ਪਲਵਿੰਦਰ ਸਿੰਘ, ਹੀਰਾ ਸਰਪੰਚ ਚੁਹੜਵਾਲ, ਕੁਲਦੀਪ ਸਿੰਘ ਸਰਪੰਚ ਸੀੜਾ, ਅਵਤਾਰ ਸਿੰਘ ਸਰਪੰਚ ਕਨਿਜਾ, ਤਿਰਲੋਚਨ ਸਿੰਘ ਬਾਜੜਾ, ਪਾਲਾ ਸਰਪੰਚ ਜਗੀਰਪੁਰ, ਸੁਖਬੀਰ ਸਿੰਘ ਸੁਜਾਤਵਾਲ, ਬੰਟੀ ਨੂਰਵਾਲਾ, ਤੇਜਿੰਦਰ ਸਿੰਘ ਸਰਪੰਚ, ਸੋਨੀ ਸਰਪੰਚ ਹਵਾਸ ਅਤੇ ਹੋਰ ਹਾਜ਼ਰ ਸਨ।


No comments
Post a Comment